SBS Punjabi - ਐਸ ਬੀ ਐਸ ਪੰਜਾਬੀ

40 Episodes
Subscribe

By: SBS

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

✂️ Clip this podcast
ਪੰਜਾਬੀ ਡਾਇਸਪੋਰਾ: ਨਸ਼ੇ ਦੀ ਤਸਕਰੀ ਤੋਂ ਲਗਜ਼ਰੀ ਕਾਰ ਘੁਟਾਲੇ ਤੱਕ, ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ
ਪੰਜਾਬੀ ਡਾਇਸਪੋਰਾ: ਨਸ਼ੇ ਦੀ ਤਸਕਰੀ ਤੋਂ ਲਗਜ਼ਰੀ ਕਾਰ ਘੁਟਾਲੇ ਤੱਕ, ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ episode artwork
Today at 1:01 AM

ਨਿਊਜ਼ੀਲੈਂਡ ਦੇ ਮੈਨੁਰੇਵਾ ਵਿੱਚ ਇੱਕ ਠੇਕੇ ਦੇ ਮਾਲਿਕ ਪਿਉ-ਪੁੱਤ ਨੂੰ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ਾਂ ਹੇਠ ਗਿਰਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਕੈਨੇਡਾ ਦੇ ਟਾਰਾਂਟੋ ਵਿੱਚ ਲਗਜ਼ਰੀ ਵਾਹਨਾਂ ਦੀ ਧੋਖਾਧੜੀ ਨਾਲ ਜੁੜੇ ਮਾਮਲੇ ਵਿੱਚ 10 ਪੰਜਾਬੀਆਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ 128 ਦੋਸ਼ ਦਰਜ ਕੀਤੇ ਗਏ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਇਨ੍ਹਾਂ ਅਤੇ ਹੋਰ ਅਹਿਮ ਖਬਰਾਂ ਦੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

#sbsaudiopodcast


ਰੈਂਟ ਕੈਪਸ ਜਾਂ ਵਧੇਰੇ ਘਰ: ਆਸਟ੍ਰੇਲੀਆ ਦੇ ਕਿਰਾਇਆ ਸੰਕਟ ਦਾ ਅਸਲ ਹੱਲ ਕੀ ਹੈ?
ਰੈਂਟ ਕੈਪਸ ਜਾਂ ਵਧੇਰੇ ਘਰ: ਆਸਟ੍ਰੇਲੀਆ ਦੇ ਕਿਰਾਇਆ ਸੰਕਟ ਦਾ ਅਸਲ ਹੱਲ ਕੀ ਹੈ? episode artwork
Yesterday at 9:00 PM

ਆਸਟ੍ਰੇਲੀਆ ਵਿੱਚ ਵਧਦੇ ਘਰਾਂ ਦੇ ਕਿਰਾਏ ਕਈ ਪਰਿਵਾਰਾਂ ਲਈ ਗੰਭੀਰ ਚੁਣੌਤੀ ਬਣ ਗਏ ਹਨ। ਕਿਰਾਇਆ ਭਰਨ ਲਈ ਲੋਕਾਂ ਨੂੰ ਖਾਣ-ਪੀਣ, ਬਿੱਲਾਂ ਅਤੇ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ, ਕਿਰਾਏ ਵਿੱਚ ਵਾਧੇ ਨੂੰ ਸੀਮਤ ਕਰਨ ਲਈ ਰੈਂਟ ਕੈਪਸ ਲਾਗੂ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਆਸਟ੍ਰੇਲੀਆ ਇੰਸਟੀਚਿਊਟ ਦੇ ਨਵੇਂ ਸਰਵੇਖਣ ਨੇ ਇਸ ਮੁੱਦੇ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ, ਜਦਕਿ ਸਰਕਾਰ ਦਾ ਮੰਨਣਾ ਹੈ ਕਿ ਘਰਾਂ ਦੀ ਸਪਲਾਈ ਵਧਾਉਣਾ ਹੀ ਲੰਬੇ ਸਮੇਂ ਦਾ ਹੱਲ ਹੈ। ਆਖ਼ਰ ਰੈਂਟ ਕੈਪਸ ਕਿੰਨੇ ਪ੍ਰਭਾਵਸ਼ਾਲੀ ਹੋ ਸਕਦੇ ਹਨ ਅਤੇ ਕੀ ਇਹ ਕਿਰਾਏਦਾਰਾਂ ਨੂੰ ਰਾਹਤ ਦੇ ਸਕਦੇ ਹਨ? ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ।

#sbsaudiopodcast


ਖ਼ਬਰਨਾਮਾ: 15 ਸਾਲਾਂ ਦੀਆਂ ਸਭ ਤੋਂ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ, ਅਰਥਸ਼ਾਸਤਰੀਆਂ ਨੇ ਦਿੱਤੀ ਇੱਕ ਹੋਰ ਵਾਧੇ ਦੀ ਚੇਤਾਵਨੀ
ਖ਼ਬਰਨਾਮਾ: 15 ਸਾਲਾਂ ਦੀਆਂ ਸਭ ਤੋਂ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ, ਅਰਥਸ਼ਾਸਤਰੀਆਂ ਨੇ ਦਿੱਤੀ ਇੱਕ ਹੋਰ ਵਾਧੇ ਦੀ ਚੇਤਾਵਨੀ episode artwork
Yesterday at 5:00 AM

ਆਸਟ੍ਰੇਲੀਆ ਦੇ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਵਿੱਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਦੌਰਾਨ ਇੱਕ ਹੋਰ ਵਿਆਜ ਦਰ ਵਾਧਾ ਹੋ ਸਕਦਾ ਹੈ। RBA ਨੇ ਇਸ ਹਫ਼ਤੇ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਉੱਤੇ ਦਬਾਅ ਉਮੀਦ ਮੁਤਾਬਕ ਘੱਟ ਨਹੀਂ ਹੋ ਰਿਹਾ, ਜਿਸ ਕਾਰਨ ਲਗਾਤਾਰ ਪੰਜਵੇਂ ਵਾਧੇ ਦੀ ਸੰਭਾਵਨਾ ਵਧ ਗਈ ਹੈ। ਜੇ ਵਿਆਜ ਦਰ ਵਿੱਚ ਵਾਧਾ ਹੁੰਦਾ ਹੈ ਤਾਂ ਨਕਦੀ ਦਰ 4.6 ਫੀਸਦੀ ਤੋਂ ਵਧ ਕੇ 4.85 ਫੀਸਦੀ ਹੋ ਸਕਦੀ ਹੈ। ਇਸ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਐਸਬੀਐਸ ਪੰਜਾਬੀ ਦਾ ਖ਼ਬਰਨਾਮਾ।

#sbsaudiopodcast


ਬਾਲੀਵੁੱਡ ਗੱਪਸ਼ੱਪ: ਕੌਫੀ ਵਿੱਦ ਕਰਨ ਵਿੱਚ ਨਜ਼ਰ ਆ ਸਕਦੇ ਹਨ ਦਿਲਜੀਤ ਦੋਸਾਂਝ ਅਤੇ ਵਿੱਕੀ ਕੌਸ਼ਲ
ਬਾਲੀਵੁੱਡ ਗੱਪਸ਼ੱਪ: ਕੌਫੀ ਵਿੱਦ ਕਰਨ ਵਿੱਚ ਨਜ਼ਰ ਆ ਸਕਦੇ ਹਨ ਦਿਲਜੀਤ ਦੋਸਾਂਝ ਅਤੇ ਵਿੱਕੀ ਕੌਸ਼ਲ episode artwork
Yesterday at 1:46 AM

ਫਿਲਮਫੇਅਰ ਦੀ ਇੱਕ ਰਿਪੋਰਟ ਮੁਤਾਬਕ, ਕੌਫੀ ਵਿਦ ਕਰਨ ਦੇ ਆਉਣ ਵਾਲੇ ਐਪੀਸੋਡ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਇਕੱਠੇ ਨਜ਼ਰ ਆ ਸਕਦੇ ਹਨ। ਉਧਰ, ਰੈਪਰ ਹਨੀ ਸਿੰਘ ਨੂੰ ਸਾਈਬਰ ਸੈੱਲ ਸਾਹਮਣੇ ਪੇਸ਼ ਹੋ ਕੇ ਕੁਝ ਵਿਵਾਦਿਤ ਮਾਮਲਿਆਂ ਬਾਰੇ ਸਫਾਈ ਦੇਣੀ ਪਈ ਹੈ। ਇਸ ਤੋਂ ਇਲਾਵਾ, ਮਨੋਰੰਜਨ ਜਗਤ ਦੀਆਂ ਹੋਰ ਤਾਜ਼ਾ ਚਰਚਾਵਾਂ, ਆਉਣ ਵਾਲੀਆਂ ਫ਼ਿਲਮਾਂ ਅਤੇ ਨਵੇਂ ਗੀਤਾਂ ਬਾਰੇ ਜਾਣਕਾਰੀ ਲਈ ਸੁਣੋ ਸਾਡੀ ਖ਼ਾਸ ਪੇਸ਼ਕਸ਼ ਬਾਲੀਵੁੱਡ ਗੱਪਸ਼ੱਪ।

#sbsaudiopodcast


ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: CBI ਜਾਂਚ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: CBI ਜਾਂਚ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ episode artwork
Last Wednesday at 9:00 PM

ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਹੁਣ CBI ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਦੀ ਮੰਗ ਮੰਨਦਿਆਂ ਇਹ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਲਏ ਗਏ ਇਸ ਫੈਸਲੇ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ, ਜਿੱਥੇ ਵਿਰੋਧੀ ਧਿਰਾਂ ਇਸ ਨੂੰ ਸਰਕਾਰ 'ਤੇ ਵਧਦੇ ਦਬਾਅ ਅਤੇ ਸੂਬਾਈ ਜਾਂਚ ਏਜੰਸੀਆਂ ਦੀ ਨਾਕਾਮੀ ਨਾਲ ਜੋੜ ਕੇ ਦੇਖ ਰਹੀਆਂ ਹਨ।

#sbsaudiopodcast


ਆਸਟ੍ਰੇਲੀਆਈ ਕ੍ਰਿਕਟ ਦੇ ਚੜ੍ਹਦੇ ਸਿਤਾਰੇ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਹਰਜਸ ਸਿੰਘ
ਆਸਟ੍ਰੇਲੀਆਈ ਕ੍ਰਿਕਟ ਦੇ ਚੜ੍ਹਦੇ ਸਿਤਾਰੇ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਹਰਜਸ ਸਿੰਘ episode artwork
Last Wednesday at 7:10 AM

ਹਰਜਸ ਸਿੰਘ, ਉਹ ਨੌਜਵਾਨ ਜਿਸ ਨੇ ਪਿਛਲੇ ਸਾਲ ਸਿਡਨੀ ਦੇ ਇੱਕ 'ਫਸਟ-ਗ੍ਰੇਡ' ਮੈਚ ਵਿੱਚ 35 ਛੱਕੇ ਲਗਾ ਕੇ ਸੁਰਖੀਆਂ ਬਟੋਰੀਆਂ ਸਨ, ਹੁਣ Adelaide Strikers ਲਈ ਖੇਡਣ ਨੂੰ ਤਿਆਰ ਹਨ। 21 ਸਾਲਾ ਸਿੰਘ, ਆਸਟ੍ਰੇਲੀਆ ਦੀ ਉਸ ਅੰਡਰ-19 ਟੀਮ ਦਾ ਹਿੱਸਾ ਹਨ ਜਿਸ ਨੇ ਲਗਭਗ ਤਿੰਨ ਸਾਲ ਪਹਿਲਾਂ ਵਿਸ਼ਵ ਕੱਪ ਜਿੱਤਿਆ ਸੀ। ਸਿੰਘ ਪਿਛਲੇ ਸੀਜ਼ਨ ਵਿੱਚ 'Sydney Sixers' ਦੀ ਟੀਮ ਵਿੱਚ ਸ਼ਾਮਲ ਸੀ, ਪਰ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਉਹ ਇੰਗਲੈਂਡ ਦੇ ਸਾਬਕਾ ਕਪਤਾਨ ਬੇਨ ਸਟੋਕਸ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੇ ਨਾਲ ਮਿਲ ਕੇ Adelaide Strikers ਲਈ ਖੇਡਣਗੇ। ਸੁਣੋ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨਾਲ ਉਨ੍ਹਾਂ ਦੇ ਕ੍ਰਿਕਟ ਸਫ਼ਰ ਅਤੇ ਭਵਿੱਖੀ ਟੀਚਿਆਂ ਬਾਰੇ ਇਹ ਖ਼ਾਸ ਗੱਲਬਾਤ।

#sbsaudiopodcast


ਖ਼ਬਰਨਾਮਾ: ਹੈਲਨ ਹੇਨਜ਼ ਮਾਮਲੇ ਤੋਂ ਲੈ ਕੇ AI ਅਤੇ ਭਾਈਚਾਰਕ ਸੁਰੱਖਿਆ ਤੱਕ, ਆਸਟ੍ਰੇਲੀਆ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ
ਖ਼ਬਰਨਾਮਾ: ਹੈਲਨ ਹੇਨਜ਼ ਮਾਮਲੇ ਤੋਂ ਲੈ ਕੇ AI ਅਤੇ ਭਾਈਚਾਰਕ ਸੁਰੱਖਿਆ ਤੱਕ, ਆਸਟ੍ਰੇਲੀਆ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ episode artwork
Last Wednesday at 5:00 AM

ਵਿਕਟੋਰੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ 43 ਸਾਲਾ ਬ੍ਰੈਂਡਨ ਨੁਜੈਂਟ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਕਤਲ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ਾਂ ਦੀ ਸੰਭਾਵਨਾ ਵੀ ਖੰਗਾਲ ਰਹੀ ਹੈ। ਇਸ ਦਰਮਿਆਨ, ਸੰਸਦ ਮੈਂਬਰਾਂ ਦੀ ਸੁਰੱਖਿਆ, AI ਦੇ ਦੁਰਵਰਤੋਂ, ਦੂਰ-ਦਰਾਜ਼ ਭਾਈਚਾਰਿਆਂ ਵਿੱਚ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਸੇਵਾਵਾਂ ਦੀ ਘਾਟ ਅਤੇ ਆਸਟ੍ਰੇਲੀਆ-ਪਾਪੂਆ ਨਿਊ ਗਿਨੀ ਰੱਖਿਆ ਸਹਿਯੋਗ ਵੀ ਚਰਚਾ ਵਿੱਚ ਹਨ। ਭਾਰਤ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਰੋਕੇ ਜਾਣ ਦੇ ਦਾਅਵਿਆਂ ਨੇ ਸਿਆਸੀ ਤਕਰਾਰ ਨੂੰ ਜਨਮ ਦਿੱਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

#sbsaudiopodcast


ਅਖਾਣ ਕਹਾਣੀ: ਜਾਣੋ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਦਾ ਅਰਥ ਅਤੇ ਇਤਿਹਾਸ
ਅਖਾਣ ਕਹਾਣੀ: ਜਾਣੋ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਦਾ ਅਰਥ ਅਤੇ ਇਤਿਹਾਸ episode artwork
Last Wednesday at 3:00 AM

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ।

#sbsaudiopodcast


ਪਾਕਿਸਤਾਨ ਡਾਇਰੀ: ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਸਖ਼ਤ ਨਿੰਦਾ
ਪਾਕਿਸਤਾਨ ਡਾਇਰੀ: ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਸਖ਼ਤ ਨਿੰਦਾ episode artwork
Last Wednesday at 1:01 AM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਰਿਆਧ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ’ਤੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਜਿਸ ਵਿੱਚ ਘੱਟੋ-ਘੱਟ 11 ਪਾਕਿਸਤਾਨੀ ਨਾਗਰਿਕ ਮਾਰੇ ਗਏ ਹਨ। ਐਕਸ (X) 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ, ਸ਼ਰੀਫ਼ ਨੇ ਕਿਹਾ ਕਿ 'ਆਮ ਨਾਗਰਿਕਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ ਅਤੇ ਇਹ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਇੱਕ ਗੰਭੀਰ ਖ਼ਤਰਾ ਹਨ।' ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

#sbsaudiopodcast


NSW ਵਿੱਚ ਭਾਰਤ-ਵਿਰੋਧੀ ਪੋਸਟਰਾਂ ਤੋਂ ਬਾਅਦ, ਇੱਕਜੁੱਟ ਹੋਏ ਭਾਈਚਾਰੇ
NSW ਵਿੱਚ ਭਾਰਤ-ਵਿਰੋਧੀ ਪੋਸਟਰਾਂ ਤੋਂ ਬਾਅਦ, ਇੱਕਜੁੱਟ ਹੋਏ ਭਾਈਚਾਰੇ episode artwork
Last Tuesday at 10:12 PM

ਨਿਊ ਸਾਊਥ ਵੇਲਜ਼ ਵਿੱਚ Cessnock ਵਿੱਚ ਭਾਰਤੀਆਂ ਵਿਰੁੱਧ ਪੋਸਟਰ ਲਗਾਏ ਗਏ ਸੀ। ਇਨ੍ਹਾਂ ਪੋਸਟਰਾਂ ਵਿੱਚ ਮਲ ਤਿਆਗਦੇ ਹੋਏ ਇੱਕ ਆਦਮੀ ਨੂੰ ਦਰਸ਼ਾਇਆ ਗਿਆ ਅਤੇ ਅੰਗਰੇਜ਼ੀ ਵਿੱਚ ਲਿਖਿਆ ਗਿਆ, "ਕੀ ਇਹ ਤੁਹਾਡਾ ਸਭਿਆਚਾਰ ਹੈ?" ਇਸ ਪੋਸਟਰ ਵਿੱਚ ਭਾਰਤੀਆਂ ਦੇ ਵਾਪਸ ਪਰਵਾਸ ਦੀ ਮੰਗ ਵੀ ਕੀਤੀ ਗਈ ਸੀ। ਇਹ ਉਦੋਂ ਆਇਆ ਹੈ ਜਦੋਂ ਭਾਰਤੀਆਂ ਨੇ ਵਿਦੇਸ਼ਾਂ ਵਿੱਚ ਜਨਮੇ ਆਸਟ੍ਰੇਲੀਆਈ ਆਬਾਦੀ ਦੇ ਸਭ ਤੋਂ ਵੱਡੇ ਸਮੂਹ ਵਜੋਂ ਬ੍ਰਿਟਿਨ ਨੂੰ ਛੋਟੇ ਜਿਹੇ ਅੰਤਰ ਦੇ ਨਾਲ ਪਛਾੜ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਸਟ੍ਰੇਲੀਆ ਵਿੱਚ ਵੱਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਨੂੰ ਦਰਸ਼ਾਉਂਦਾ ਹੈ। ਇਸ ਪੋਸਟਰ ਉੱਤੇ, ਸਿਆਸਤਦਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਨੇ ਇਕੱਠੇ ਹੋ ਕੇ ਸਮਾਜਿਕ ਏਕਤਾ ਦੀ ਮੰਗ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ

#sbsaudiopodcast


ਓਲੰਪਿਕ ਤਮਗ਼ੇ ਤੋਂ ਮੈਲਬਰਨ ਕੋਬਰਾਜ਼ ਤੱਕ ਦਾ ਸਫ਼ਰ; ਰੁਪਿੰਦਰਪਾਲ ਸਿੰਘ ਨਾਲ ਖ਼ਾਸ ਗੱਲਬਾਤ
ਓਲੰਪਿਕ ਤਮਗ਼ੇ ਤੋਂ ਮੈਲਬਰਨ ਕੋਬਰਾਜ਼ ਤੱਕ ਦਾ ਸਫ਼ਰ; ਰੁਪਿੰਦਰਪਾਲ ਸਿੰਘ ਨਾਲ ਖ਼ਾਸ ਗੱਲਬਾਤ episode artwork
Last Tuesday at 6:00 AM

SBS ਪੰਜਾਬੀ ਦੇ ਮੈਲਬਰਨ ਸਟੂਡੀਓ ਵਿੱਚ ਪਹੁੰਚੇ ਦੁਨੀਆ ਦੇ ਬੇਹਤਰੀਨ ਡਰੈਗ-ਫ਼ਲਿੱਕਰਾਂ ਵਿੱਚੋਂ ਇੱਕ, ਰੁਪਿੰਦਰਪਾਲ ਸਿੰਘ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਖੇਡ ਸਫ਼ਰ ਦੇ ਕਈ ਦਿਲਚਸਪ ਪਹਿਲੂ ਸਾਂਝੇ ਕੀਤੇ ਹਨ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਹਾਕੀ ਵਿਕਟੋਰੀਆ ਦੀ ਨਵੀਂ ਟੀਮ 'ਮੈਲਬਰਨ ਕੋਬਰਾਜ਼' (Melbourne Cobras) ਦੀ ਹਾਕੀ ਵਨ ਲੀਗ ਵਿੱਚ ਪਹਿਲੀ ਵਾਰ ਸ਼ਮੂਲੀਅਤ, ਸਾਊਥ ਏਸ਼ੀਅਨ ਭਾਈਚਾਰੇ ਨੂੰ ਜੋੜਨ ਦੇ ਉਦੇਸ਼ ਅਤੇ ਮੈਲਬਰਨ ਦੇ ਕਲੋਵਰਟਨ ਵਿੱਚ ਬਣ ਰਹੇ ਨਵੇਂ ਆਧੁਨਿਕ ਸਟੇਡੀਅਮ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ।

#sbsaudiopodcast


ਖ਼ਬਰਨਾਮਾ: ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਹਮਲਾ ਕਰਨ ਵਾਲੇ ਕਥਿਤ ਹਮਲਾਵਰ ਦੀ ਪਛਾਣ ਆਈ ਸਾਹਮਣੇ
ਖ਼ਬਰਨਾਮਾ: ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਹਮਲਾ ਕਰਨ ਵਾਲੇ ਕਥਿਤ ਹਮਲਾਵਰ ਦੀ ਪਛਾਣ ਆਈ ਸਾਹਮਣੇ episode artwork
Last Tuesday at 5:00 AM

ਸੁਤੰਤਰ ਸੰਸਦ ਮੈਂਬਰ ਹੇਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵਿਕਟੋਰੀਆ ਦੇ ਟਾਰਾਵਿੰਗੀ ਦੇ 43 ਸਾਲਾ ਬ੍ਰੈਂਡਨ ਨੁਜੈਂਟ ਦੀ ਪਛਾਣ ਕੀਤੀ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ਐਸਬੀਐਸ ਨਾਲ ਗੱਲਬਾਤ ਦੌਰਾਨ ਕਥਿਤ ਹਮਲਾਵਰ ਦੇ ਨਾਂ ਦੀ ਪੁਸ਼ਟੀ ਕੀਤੀ ਹੈ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰੋਲ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਵੱਖ-ਵੱਖ ਏਜੰਸੀਆਂ ਤੋਂ ਪੂਰੀ ਜਾਣਕਾਰੀ ਲੈਣਗੇ। ਉੱਧਰ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਲਾਜ਼ਮੀ ਹੈ ਕਿ ਚੁਣੇ ਹੋਏ ਨੁਮਾਇੰਦੇ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਸੁਰੱਖਿਅਤ ਮਹਿਸੂਸ ਕਰਨ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

#sbsaudiopodcast


2028 ਤੱਕ ਆਰਥਿਕ ਤੰਗੀ ਜਾਰੀ ਰਹਿ ਸਕਦੀ ਹੈ, ਮਾਹਿਰਾਂ ਨੇ ਉਤਪਾਦਕਤਾ ਵਧਾਉਣ ਦੀ ਦਿੱਤੀ ਸਲਾਹ
2028 ਤੱਕ ਆਰਥਿਕ ਤੰਗੀ ਜਾਰੀ ਰਹਿ ਸਕਦੀ ਹੈ, ਮਾਹਿਰਾਂ ਨੇ ਉਤਪਾਦਕਤਾ ਵਧਾਉਣ ਦੀ ਦਿੱਤੀ ਸਲਾਹ episode artwork
Last Tuesday at 3:00 AM

ਵੱਧਦੀ ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਬੇਰੁਜ਼ਗਾਰੀ ਦੇ ਦਬਾਅ ਕਾਰਨ ਆਸਟ੍ਰੇਲੀਆਈ ਪਰਿਵਾਰਾਂ ਦੀ ਆਰਥਿਕ ਤੰਗੀ ਅਗਲੇ ਕੁਝ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। CEDA ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਨੂੰ ਭਵਿੱਖ ਵਿੱਚ ਆਰਥਿਕ ਵਿਕਾਸ ਲਈ ਆਬਾਦੀ ਵਾਧੇ ਦੀ ਬਜਾਏ ਉਤਪਾਦਕਤਾ ਵਿੱਚ ਸੁਧਾਰ ਉੱਤੇ ਵੱਧ ਧਿਆਨ ਦੇਣਾ ਹੋਵੇਗਾ। ਇਸ ਦਾ ਆਮ ਲੋਕਾਂ ਦੀਆਂ ਨੌਕਰੀਆਂ, ਆਮਦਨ ਅਤੇ ਜੀਵਨ-ਯਾਪਨ ਦੀ ਲਾਗਤ ਉੱਤੇ ਕੀ ਅਸਰ ਪੈ ਸਕਦਾ ਹੈ, ਸੁਣੋ ਇਸ ਪੌਡਕਾਸਟ ਵਿੱਚ।

#sbsaudiopodcast


ਪੰਜਾਬੀ ਡਾਇਰੀ : ਪੰਜਾਬ ਅੰਦਰ ਭਖਿਆ ਨਸ਼ਿਆਂ ਦਾ ਮਾਮਲਾ, ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ
ਪੰਜਾਬੀ ਡਾਇਰੀ : ਪੰਜਾਬ ਅੰਦਰ ਭਖਿਆ ਨਸ਼ਿਆਂ ਦਾ ਮਾਮਲਾ, ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ episode artwork
Last Tuesday at 1:01 AM

ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਦੀ ਸੁਰੱਖਿਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੀ ਪੜਚੋਲ ਹੈ, ਉੱਥੇ, ਨਸ਼ੇ ਦੇ ਭਖੇ ਮੁੱਦੇ ਉੱਤੇ ਆਹਮੋ-ਸਾਹਮਣੇ ਹੋਈਆਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਬਿਆਨਬਾਜੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ੀ ਦੌਰੇ ੳੇੁੱਤੇ ਕੇਂਦਰ ਵਲੋਂ ਲਗਾਈ ਰੋਕ ਨਾਲ ਜੁੜੀਆਂ ਅਹਿਮ ਖ਼ਬਰਾਂ ਵੀ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਅਹਿਮ ਖ਼ਬਰਾਂ ਦੇ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।

#sbsaudiopodcast


ਕੀ ਆਸਟ੍ਰੇਲੀਆ ਦੇ ਪ੍ਰਾਈਵੇਟ ਹੈਲਥ ਉਦਯੋਗ ਨੂੰ ਇੱਕ ਸੁਤੰਤਰ ਪ੍ਰਬੰਧਕ ਦੀ ਲੋੜ ਹੈ?
ਕੀ ਆਸਟ੍ਰੇਲੀਆ ਦੇ ਪ੍ਰਾਈਵੇਟ ਹੈਲਥ ਉਦਯੋਗ ਨੂੰ ਇੱਕ ਸੁਤੰਤਰ ਪ੍ਰਬੰਧਕ ਦੀ ਲੋੜ ਹੈ? episode artwork
Last Monday at 9:00 PM

ਸਾਲ 2030 ਤੱਕ ਲਗਭਗ 78,000 ਬਜ਼ੁਰਗ ਆਪਣੀਆਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਪਾਲਿਸੀਆਂ ਰੱਦ ਕਰ ਸਕਦੇ ਹਨ। ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਵਧਦੇ ਪ੍ਰੀਮੀਅਮ ਅਤੇ ਸਰਕਾਰੀ ਰੀਬੇਟਾਂ ਵਿੱਚ ਤਬਦੀਲੀਆਂ ਨੇ ਆਸਟ੍ਰੇਲੀਆ ਦੀ ਨਿੱਜੀ ਸਿਹਤ ਪ੍ਰਣਾਲੀ ਦੇ ਭਵਿੱਖ ਬਾਰੇ ਚਿੰਤਾ ਵਧਾ ਦਿੱਤੀ ਹੈ। ਇਸੇ ਪਿਛੋਕੜ ਵਿੱਚ ਸੰਸਦ ਵਿੱਚ ਪ੍ਰਾਈਵੇਟ ਹੈਲਥ ਸਿਸਟਮ ਦੀ ਕਾਰਗੁਜ਼ਾਰੀ ਅਤੇ ਟਿਕਾਊਪਣ ਦੀ ਨਿਗਰਾਨੀ ਲਈ ਇੱਕ ਸੁਤੰਤਰ ਸੰਸਥਾ ਕਾਇਮ ਕਰਨ ਦੀ ਮੰਗ ਉੱਠੀ ਹੈ। ਇਸ ਮੁੱਦੇ ਬਾਰੇ ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ।

#sbsaudiopodcast


ਖ਼ਬਰਨਾਮਾ: ਆਸਟ੍ਰੇਲੀਆ-ਯੂਰਪੀ ਸੰਘ ਵਪਾਰ ਸਮਝੌਤਾ; ਸਰਕਾਰ ਵੱਲੋਂ ਕੋਲੀਸ਼ਨ ਨੂੰ ਸਮਰਥਨ ਦੀ ਅਪੀਲ
ਖ਼ਬਰਨਾਮਾ: ਆਸਟ੍ਰੇਲੀਆ-ਯੂਰਪੀ ਸੰਘ ਵਪਾਰ ਸਮਝੌਤਾ; ਸਰਕਾਰ ਵੱਲੋਂ ਕੋਲੀਸ਼ਨ ਨੂੰ ਸਮਰਥਨ ਦੀ ਅਪੀਲ episode artwork
Last Monday at 5:00 AM

ਆਸਟ੍ਰੇਲੀਆ ਅਤੇ ਯੂਰਪੀ ਸੰਘ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਫੈਡਰਲ ਸਰਕਾਰ ਕੋਲੀਸ਼ਨ ਦਾ ਸਮਰਥਨ ਮੰਗ ਰਹੀ ਹੈ। ਅੱਠ ਸਾਲਾਂ ਦੀ ਗੱਲਬਾਤ ਤੋਂ ਬਾਅਦ ਮਾਰਚ ਵਿੱਚ ਐਲਾਨੇ ਗਏ ਇਸ ਸਮਝੌਤੇ ਤਹਿਤ ਯੂਰਪੀ ਖਾਣ-ਪੀਣ ਦੇ ਸਮਾਨ, ਵਾਈਨ, ਕਾਰਾਂ ਅਤੇ ਕੱਪੜਿਆਂ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ। ਹਾਲਾਂਕਿ, ਕੋਲੀਸ਼ਨ ਨੇ ਕਾਨੂੰਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ, ਜਦਕਿ ਵਪਾਰ ਮੰਤਰੀ ਡੌਨ ਫੈਰਲ ਨੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਸਮੇਤ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

#sbsaudiopodcast


ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ episode artwork
Last Monday at 1:45 AM

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਜਾਣੋ ਕਿ ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, SIR ਕੀ ਹੈ ਅਤੇ ਸਰਕਾਰ ਇਸ ਬਾਰੇ ਕੀ ਕਹਿ ਰਹੀ ਹੈ। ਇਸ ਤੋਂ ਇਲਾਵਾ SBS ਦੀ ਨਵੀਂ ਪੌਡਕਾਸਟ ਸੀਰੀਜ਼ 'ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ' (How Australia Works) ਦੇ ਚੌਥੇ ਐਪੀਸੋਡ ਰਾਹੀਂ ਸਮਝੋ ਕਿ ਕਿਸੇ ਕਾਨੂੰਨ ਨੂੰ ਬਦਲਣ ਲਈ ਕਈ ਸਾਲ ਕਿਉਂ ਲੱਗ ਸਕਦੇ ਹਨ ਅਤੇ ਇੱਕ ਰਿਪੋਰਟ ਵਿੱਚ ਜਾਣੋ, ਕੀ ਇਲੈਕਟ੍ਰਿਕ ਵਾਹਨ ਤੁਹਾਡੇ ਲਈ ਸਹੀ ਚੋਣ ਹੈ? ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਅੱਪਡੇਟਸ ਇਸ ਪ੍ਰੋਗਰਾਮ ਦੇ 'ਪੰਜਾਬੀ ਡਾਇਸਪੋਰਾ' ਵਿੱਚ ਸੈਗਮੈਂਟ ਵਿੱਚ ਦੱਸੀਆਂ ਗਈਆਂ ਹਨ। ਨਾਲ ਹੀ ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਦਾ ਆਨੰਦ ਮਾਣਨ ਲਈ ਸੁਣੋ ਸਾਡਾ ਇਹ ਪੂਰਾ ਰੇਡੀਓ ਪ੍ਰੋਗਰਾਮ।

#sbsaudiopodcast


ਭਾਰਤੀ ਪ੍ਰਵਾਸੀਆਂ ਨੂੰ ਨਫ਼ਰਤ ਦਾ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਨਸਲੀ ਵਿਤਕਰਾ ਕਮਿਸ਼ਨਰ ਨੇ ਪ੍ਰਣਾਲੀਗਤ ਸਮੱਸਿਆ ਨੂੰ ਦੱਸਿਆ ਕਾਰਨ
ਭਾਰਤੀ ਪ੍ਰਵਾਸੀਆਂ ਨੂੰ ਨਫ਼ਰਤ ਦਾ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਨਸਲੀ ਵਿਤਕਰਾ ਕਮਿਸ਼ਨਰ ਨੇ ਪ੍ਰਣਾਲੀਗਤ ਸਮੱਸਿਆ ਨੂੰ ਦੱਸਿਆ ਕਾਰਨ episode artwork
Last Sunday at 9:00 PM

'ਮਾਰਚ ਫਾਰ ਆਸਟ੍ਰੇਲੀਆ' ਰੈਲੀਆਂ ਤੋਂ ਲੈ ਕੇ ਭਾਰਤੀ ਵਿਰੋਧੀ ਸਿਆਸੀ ਬਿਆਨਾਂ ਤੱਕ, ਭਾਰਤੀ ਭਾਈਚਾਰਾ ਅਕਸਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਚਰਚਾਵਾਂ ਦੇ ਕੇਂਦਰ ਵਿੱਚ ਨਜ਼ਰ ਆਉਂਦਾ ਹੈ। ਇਸ ਐਪੀਸੋਡ ਵਿੱਚ, ਆਸਟ੍ਰੇਲੀਆ ਦੇ ਨਸਲੀ ਵਿਤਕਰਾ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਦੱਸਦੇ ਹਨ ਕਿ ਭਾਵੇਂ ਇਸ ਵੇਲੇ ਭਾਰਤੀ ਪ੍ਰਵਾਸੀ ਵੱਧ ਚਰਚਾ ਵਿੱਚ ਹਨ, ਪਰ ਨਫ਼ਰਤ ਅਤੇ ਨਸਲੀ ਵਿਤਕਰੇ ਦੇ ਨਿਸ਼ਾਨੇ ਸਮੇਂ-ਸਮੇਂ ਨਾਲ ਬਦਲਦੇ ਰਹਿੰਦੇ ਹਨ, ਜੋ ਇੱਕ ਡੂੰਘੇ ਪ੍ਰਣਾਲੀਗਤ ਮੁੱਦੇ ਦੀ ਨਿਸ਼ਾਨਦੇਹੀ ਕਰਦਾ ਹੈ।

#sbsaudiopodcast


ਅਖਾਣ ਕਹਾਣੀ: ਜਾਣੋ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ' ਦਾ ਅਰਥ ਅਤੇ ਇਤਿਹਾਸ
ਅਖਾਣ ਕਹਾਣੀ: ਜਾਣੋ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ' ਦਾ ਅਰਥ ਅਤੇ ਇਤਿਹਾਸ episode artwork
Last Saturday at 12:00 AM

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ।

#sbsaudiopodcast


ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ ਪਹਿਲੇ ਮਿਸ਼ੇਲਿਨ ਸਟਾਰ ਰੈਸਟੋਰੈਂਟਾਂ ਦਾ ਐਲਾਨ, ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ ਪਹਿਲੇ ਮਿਸ਼ੇਲਿਨ ਸਟਾਰ ਰੈਸਟੋਰੈਂਟਾਂ ਦਾ ਐਲਾਨ, ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ episode artwork
10/16/2026

ਆਸਟ੍ਰੇਲੀਆ ਵਿੱਚ ਪਹਿਲੀ ਵਾਰ 11 ਰੈਸਟੋਰੈਂਟਾਂ ਨੂੰ ਮਿਸ਼ੇਲਿਨ ਸਟਾਰਜ਼ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸਾਰੇ ਦੱਖਣੀ ਆਸਟ੍ਰੇਲੀਆ ਵਿੱਚ ਸਥਿਤ ਹਨ। ਉਧਰ, ਸਾਊਦੀ ਅਰਬ ਵਿੱਚ ਯਮਨ ਸਰਹੱਦ ਨੇੜੇ ਹਵਾਈ ਅੱਡੇ 'ਤੇ ਹੋਏ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਅਤੇ 28 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸੇ ਦਰਮਿਆਨ, ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਹੋਏ ਪੰਜਾਬ ਬੰਦ ਨੂੰ ਵਿਆਪਕ ਸਮਰਥਨ ਮਿਲਿਆ, ਜਦਕਿ ਸਿਆਸੀ ਧਿਰਾਂ ਅਤੇ ਜਨਤਕ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਵੀ ਸੁਣੋ ਇਸ ਪੌਡਕਾਸਟ ਵਿੱਚ।

#sbsaudiopodcast


ਖ਼ਬਰਨਾਮਾ: ਸਿਡਨੀ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ; ਕਈ ਉਡਾਣਾਂ ਰੱਦ, ਯਾਤਰੀ ਪਰੇਸ਼ਾਨ
ਖ਼ਬਰਨਾਮਾ: ਸਿਡਨੀ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ; ਕਈ ਉਡਾਣਾਂ ਰੱਦ, ਯਾਤਰੀ ਪਰੇਸ਼ਾਨ episode artwork
10/16/2026

ਸਿਡਨੀ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ ਕਾਰਨ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੈਂਕੜੇ ਸੁਰੱਖਿਆ ਕਰਮਚਾਰੀਆਂ ਨੇ ਅੱਜ ਸ਼ੁੱਕਰਵਾਰ ਸ਼ਾਮ ਤੋਂ ਦੂਜੀ ਵਾਰ ਚਾਰ ਘੰਟਿਆਂ ਦੀ ਹੜਤਾਲ ਕਰਨ ਦੀ ਤਿਆਰੀ ਕੀਤੀ ਹੈ। ਜਦਕਿ ਕੁੱਝ ਹੋਰ ਕਰਮਚਾਰੀਆਂ ਨੇ ਅੱਜ ਸਵੇਰੇ ਛੇ ਤੋਂ ਦਸ ਵਜੇ ਤੱਕ ਵੀ ਕੰਮ ਬੰਦ ਰੱਖਿਆ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

#sbsaudiopodcast


ਪੰਜਾਬੀ ਡਾਇਸਪੋਰਾ: ਕੈਨੇਡਾ ਦੇ ਵਿਨੀਪੈੱਗ 'ਚ 13 ਬੰਦੂਕਾਂ ਤੇ 20 ਹਜ਼ਾਰ ਕਾਰਤੂਸਾਂ ਸਣੇ ਦੋ ਪੰਜਾਬੀ ਗ੍ਰਿਫ਼ਤਾਰ
ਪੰਜਾਬੀ ਡਾਇਸਪੋਰਾ: ਕੈਨੇਡਾ ਦੇ ਵਿਨੀਪੈੱਗ 'ਚ 13 ਬੰਦੂਕਾਂ ਤੇ 20 ਹਜ਼ਾਰ ਕਾਰਤੂਸਾਂ ਸਣੇ ਦੋ ਪੰਜਾਬੀ ਗ੍ਰਿਫ਼ਤਾਰ episode artwork
10/16/2026

ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿੱਚ ਪੁਲਿਸ ਵੱਲੋਂ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ 13 ਹਥਿਆਰਾਂ ਅਤੇ 20,000 ਤੋਂ ਵੱਧ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਵਿੰਦਰ ਚਹਿਲ (48) ਅਤੇ ਕੁਲਵਿੰਦਰ ਚਹਿਲ (38) ਵਜੋਂ ਹੋਈ ਹੈ। ਇਸ ਘਟਨਾ ਸਮੇਤ ਕੈਨੇਡਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।

#sbsaudiopodcast


ਆਸਟ੍ਰੇਲੀਆ ਵਿੱਚ ਐੱਗ-ਫ੍ਰੀਜ਼ਿੰਗ ਦਾ ਵਧਦਾ ਰੁਝਾਨ: ਖਰਚੇ, ਸੰਭਾਵਨਾਵਾਂ ਅਤੇ ਨੈਤਿਕ ਸਵਾਲ
ਆਸਟ੍ਰੇਲੀਆ ਵਿੱਚ ਐੱਗ-ਫ੍ਰੀਜ਼ਿੰਗ ਦਾ ਵਧਦਾ ਰੁਝਾਨ: ਖਰਚੇ, ਸੰਭਾਵਨਾਵਾਂ ਅਤੇ ਨੈਤਿਕ ਸਵਾਲ episode artwork
10/15/2026

1980 ਵਿੱਚ ਆਸਟ੍ਰੇਲੀਆ ਦੇ ਪਹਿਲੇ IVF ਬੱਚੇ ਦੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਖੇਤਰ ਵਿੱਚ ਕਾਫ਼ੀ ਤਰੱਕੀ ਹੋਈ ਹੈ ਅਤੇ ਅੱਜ ਇੱਥੇ ਲਗਭਗ ਹਰ 16 ਵਿੱਚੋਂ ਇੱਕ ਬੱਚੇ ਦਾ ਜਨਮ IVF ਰਾਹੀਂ ਹੁੰਦਾ ਹੈ। ਘਟਦੀ ਜਨਮ ਦਰ ਦੇ ਦਰਮਿਆਨ ਐੱਗ-ਫ੍ਰੀਜ਼ਿੰਗ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਭਵਿੱਖ ਵਿੱਚ ਮਾਂ ਬਣਨ ਦੀ ਸੰਭਾਵਨਾ ਨੂੰ ਬਰਕਰਾਰ ਰੱਖਣ ਲਈ ਕਈ ਔਰਤਾਂ ਇਸ ਪ੍ਰਕਿਰਿਆ ਦਾ ਸਹਾਰਾ ਲੈ ਰਹੀਆਂ ਹਨ। ਪਰ ਹਜ਼ਾਰਾਂ ਡਾਲਰ ਦਾ ਖਰਚਾ, ਸਫ਼ਲਤਾ ਦੀ ਅਨਿਸ਼ਚਿਤਤਾ ਅਤੇ ਅੰਡਿਆਂ ਨੂੰ ਸੰਭਾਲਣ ਦੇ ਵੱਖ-ਵੱਖ ਤਰੀਕਿਆਂ ਨਾਲ ਜੁੜੇ ਕਈ ਸਵਾਲ ਵੀ ਹਨ। ਇਸ ਪ੍ਰਕਿਰਿਆ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।

#sbsaudiopodcast


ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਵਧੀ, ਪ੍ਰਵਾਸੀ ਮਹਿਲਾਵਾਂ ਦੀਆਂ ਯੋਗਤਾਵਾਂ ਦਾ ਘੱਟ ਇਸਤੇਮਾਲ ਅਤੇ ਆਰਥਿਕ ਦਬਾਅ ਕਾਇਮ
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਵਧੀ, ਪ੍ਰਵਾਸੀ ਮਹਿਲਾਵਾਂ ਦੀਆਂ ਯੋਗਤਾਵਾਂ ਦਾ ਘੱਟ ਇਸਤੇਮਾਲ ਅਤੇ ਆਰਥਿਕ ਦਬਾਅ ਕਾਇਮ episode artwork
10/15/2026

ਆਸਟ੍ਰੇਲੀਆ ਵਿੱਚ ਸਤੰਬਰ ਦੌਰਾਨ 39,000 ਨੌਕਰੀਆਂ ਘਟਣ ਨਾਲ ਬੇਰੁਜ਼ਗਾਰੀ ਦਰ 4.7 ਫੀਸਦੀ ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਕਿਹਾ ਹੈ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਮਹਿਲਾਵਾਂ ਦੀਆਂ ਕਾਬਲੀਅਤਾਂ ਦਾ ਪੂਰਾ ਲਾਭ ਨਹੀਂ ਲਿਆ ਜਾ ਰਿਹਾ। ਉੱਧਰ ਨਵੀਂ ਆਰਥਿਕ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਪਰਿਵਾਰਾਂ ਉੱਤੇ ਵਿੱਤੀ ਦਬਾਅ 2028 ਤੱਕ ਬਣਿਆ ਰਹਿ ਸਕਦਾ ਹੈ। ਭਾਰਤ ਵਿੱਚ ਰਾਹੁਲ ਗਾਂਧੀ ਨੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।


ਇੱਕ ਪਾਸੇ ਛੱਤ ਦੀ ਭਾਲ, ਦੂਜੇ ਪਾਸੇ ਵਿਹਲੇ ਪਏ ਕਮਰੇ: ਜਾਣੋ ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਦਾ ਅਸਲੀ ਸੱਚ
ਇੱਕ ਪਾਸੇ ਛੱਤ ਦੀ ਭਾਲ, ਦੂਜੇ ਪਾਸੇ ਵਿਹਲੇ ਪਏ ਕਮਰੇ: ਜਾਣੋ ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਦਾ ਅਸਲੀ ਸੱਚ episode artwork
10/15/2026

ਆਸਟ੍ਰੇਲੀਆ ਵਿੱਚ ਘਰਾਂ ਦੀ ਕਮੀ ਅਤੇ ਵਧਦੀਆਂ ਕੀਮਤਾਂ ਕਾਰਨ ਨੌਜਵਾਨ ਪਰਿਵਾਰਾਂ ਲਈ ਰਿਹਾਇਸ਼ ਹਾਸਲ ਕਰਨਾ ਔਖਾ ਹੋ ਰਿਹਾ ਹੈ। ਇਸੇ ਦੌਰਾਨ ਇੱਕ ਨਵੀਂ ਖੋਜ ਦੱਸਦੀ ਹੈ ਕਿ ਬਹੁਤ ਸਾਰੇ ਬਜ਼ੁਰਗ ਆਸਟ੍ਰੇਲੀਆਈ ਵੱਡੇ ਘਰਾਂ ਵਿੱਚ ਰਹਿ ਰਹੇ ਹਨ ਜਿੱਥੇ ਕਈ ਕਮਰੇ ਖਾਲੀ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ, ਪੈਨਸ਼ਨ ਅਤੇ ਹੋਰ ਵਿੱਤੀ ਨਿਯਮ ਉਨ੍ਹਾਂ ਨੂੰ ਛੋਟੇ ਘਰਾਂ ਵੱਲ ਜਾਣ ਤੋਂ ਰੋਕਦੇ ਹਨ। ਇਸ ਪੌਡਕਾਸਟ ਵਿੱਚ ਜਾਣੋ ਕਿ ਇਹ ਸਥਿਤੀ ਰਿਹਾਇਸ਼ੀ ਸੰਕਟ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ।

#sbsaudiopodcast


ਬਾਲੀਵੁੱਡ ਗੱਪਸ਼ੱਪ: ਨਾਨਾ ਪਾਟੇਕਰ ਦੇ ਦੇਹਾਂਤ ਤੋਂ ਬਾਅਦ ਫ਼ਿਲਮੀ ਦੁਨੀਆ ਵਿੱਚ ਹਲਚਲ, ਦਿਲਜੀਤ ਤੇ ਪਰਮੀਸ਼ ਵਰਮਾ ਵੀ ਚਰਚਾ ਵਿੱਚ
ਬਾਲੀਵੁੱਡ ਗੱਪਸ਼ੱਪ: ਨਾਨਾ ਪਾਟੇਕਰ ਦੇ ਦੇਹਾਂਤ ਤੋਂ ਬਾਅਦ ਫ਼ਿਲਮੀ ਦੁਨੀਆ ਵਿੱਚ ਹਲਚਲ, ਦਿਲਜੀਤ ਤੇ ਪਰਮੀਸ਼ ਵਰਮਾ ਵੀ ਚਰਚਾ ਵਿੱਚ episode artwork
10/15/2026

ਮਨੋਰੰਜਨ ਜਗਤ ਵਿੱਚ ਇਸ ਹਫ਼ਤੇ ਕਈ ਵੱਡੀਆਂ ਖ਼ਬਰਾਂ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਦਿੱਗਜ ਅਦਾਕਾਰ ਨਾਨਾ ਪਾਟੇਕਰ ਆਪਣੀਆਂ ਕਈ ਨਿਰਮਾਣ ਅਧੀਨ ਫ਼ਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਧਰ, ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਨੇੜੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੇ ਮਾਮਲੇ ਨੇ ਸੁਰਖੀਆਂ ਬਟੋਰੀਆਂ ਹਨ। ਸਲਮਾਨ ਖਾਨ ਅਤੇ ਕਾਲਾ ਹਿਰਨ ਫ਼ਿਲਮ ਦੇ ਨਿਰਮਾਤਾ ਵਿਚਾਲੇ ਕਾਨੂੰਨੀ ਵਿਵਾਦ ਵੀ ਚਰਚਾ ਵਿੱਚ ਹੈ, ਜਦਕਿ ਪਰਮੀਸ਼ ਵਰਮਾ ਦੇ ਨੋਇਡਾ ਸ਼ੋਅ ਦੌਰਾਨ ਹੋਈ ਧੱਕਾ-ਮੁੱਕੀ ਦੀ ਘਟਨਾ ਨੇ ਵੀ ਧਿਆਨ ਖਿੱਚਿਆ ਹੈ। ਸੁਣੋ ਫ਼ਿਲਮ ਅਤੇ ਮਨੋਰੰਜਨ ਜਗਤ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ।

#sbsaudiopodcast


ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ: ਕੀ ਆਮ ਆਸਟ੍ਰੇਲੀਆਈਆਂ ਨੂੰ ਵੀ ਟੈਕ ਕੰਪਨੀਆਂ ਖ਼ਿਲਾਫ਼ ਮੁਕੱਦਮੇ ਦਾ ਹੱਕ ਮਿਲੇਗਾ?
ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ: ਕੀ ਆਮ ਆਸਟ੍ਰੇਲੀਆਈਆਂ ਨੂੰ ਵੀ ਟੈਕ ਕੰਪਨੀਆਂ ਖ਼ਿਲਾਫ਼ ਮੁਕੱਦਮੇ ਦਾ ਹੱਕ ਮਿਲੇਗਾ? episode artwork
10/14/2026

ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ‘ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ’ ਉੱਤੇ ਚਰਚਾ ਤੋਂ ਪਹਿਲਾਂ, ਗ੍ਰੀਨਜ਼ ਪਾਰਟੀ ਇਸ ਦੇ ਦਾਇਰੇ ਨੂੰ ਹੋਰ ਵਧਾਉਣ ਦੀ ਮੰਗ ਕਰ ਰਹੀ ਹੈ। ਪਾਰਟੀ ਚਾਹੁੰਦੀ ਹੈ ਕਿ ਆਨਲਾਈਨ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਆਮ ਆਸਟ੍ਰੇਲੀਆਈਆਂ ਨੂੰ ਵੀ ਵੱਡੀਆਂ ਟੈਕਨਾਲੋਜੀ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਹੱਕ ਮਿਲੇ। ਗ੍ਰੀਨਜ਼ ਦਾ ਮੰਨਣਾ ਹੈ ਕਿ ਜਿਵੇਂ ਇਹ ਬਿੱਲ ਨੌਜਵਾਨਾਂ ਨੂੰ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਕੰਪਨੀਆਂ ਤੇ ਪਾਉਂਦਾ ਹੈ, ਉਸੇ ਤਰ੍ਹਾਂ ਹਰ ਆਸਟ੍ਰੇਲੀਆਈ ਨੂੰ ਵੀ ਆਨਲਾਈਨ ਨੁਕਸਾਨ ਦੇ ਮਾਮਲਿਆਂ ਵਿੱਚ ਆਪਣੇ ਹੱਕਾਂ ਦੀ ਰੱਖਿਆ ਲਈ ਟੈਕ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਦੀ ਤਾਕਤ ਮਿਲਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਰਿਪੋਰਟ।

#sbsaudiopodcast


ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ? SIR ਕੀ ਹੈ ਅਤੇ ਸਰਕਾਰ ਕੀ ਕਹਿ ਰਹੀ ਹੈ?
ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ? SIR ਕੀ ਹੈ ਅਤੇ ਸਰਕਾਰ ਕੀ ਕਹਿ ਰਹੀ ਹੈ? episode artwork
10/14/2026

ਭਾਰਤ ਦੀਆਂ ਵੋਟਰ ਸੂਚੀਆਂ ਵਿੱਚੋਂ 13 ਕਰੋੜ ਤੋਂ ਵੱਧ ਨਾਮ ਹਟਾ ਦਿੱਤੇ ਗਏ ਹਨ। ਇਹ ਕਾਰਵਾਈ ਦੇਸ਼-ਵਿਆਪੀ ਸਮੀਖਿਆ (SIR) ਤਹਿਤ ਕੀਤੀ ਗਈ ਹੈ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਪਰਾਲਾ ਦੋਹਰੀ ਰਜਿਸਟ੍ਰੇਸ਼ਨ ਅਤੇ ਵੋਟ ਪਾਉਣ ਦੇ ਅਯੋਗ ਹੋ ਚੁੱਕੇ ਲੋਕਾਂ ਦੇ ਨਾਮ ਹਟਾਉਣ ਲਈ ਚੁੱਕਿਆ ਗਿਆ ਸੀ। ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦੀ ਵਰਤੋਂ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾ ਰਹੀ ਹੈ। ਇਨ੍ਹਾਂ ਦੋਸ਼ਾਂ ਕਾਰਨ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਆਗੂ, ਵਿਦਿਆਰਥੀ, ਅਤੇ ਨੌਜਵਾਨਾਂ ਦੀ ਅਗਵਾਈ ਵਾਲੀ ਇੱਕ ਅਜਿਹੀ ਲਹਿਰ ਸ਼ਾਮਲ ਹੈ ਜੋ ਜਵਾਬਦੇਹੀ ਦੀ ਮੰਗ ਕਰ ਰਹੀ ਹੈ। ਹਾਲਾਂਕਿ, ਭਾਰਤ ਦੇ ਚੋਣ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਕਾਰਵਾਈ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਰ ਪੱਖ ਦੀ ਗੱਲ ਸਮਝਣ ਲਈ ਸੁਣੋ ਇਹ ਪੌਡਕਾਸਟ...

#sbsaudiopodcast


ਖ਼ਬਰਨਾਮਾ: ਆਸਟ੍ਰੇਲੀਆ ਦੀ ਗੈਸ ਨੀਤੀ ’ਚ ਵੱਡਾ ਬਦਲਾਅ, ਘਰਾਂ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਦਾ ਅਨੁਮਾਨ ਅਤੇ ਭਾਰਤ ’ਚ ਕਿਸ਼ਤੀ ਹਾਦਸੇ ਦੌਰਾਨ 13 ਮੌਤਾਂ
ਖ਼ਬਰਨਾਮਾ: ਆਸਟ੍ਰੇਲੀਆ ਦੀ ਗੈਸ ਨੀਤੀ ’ਚ ਵੱਡਾ ਬਦਲਾਅ, ਘਰਾਂ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਦਾ ਅਨੁਮਾਨ ਅਤੇ ਭਾਰਤ ’ਚ ਕਿਸ਼ਤੀ ਹਾਦਸੇ ਦੌਰਾਨ 13 ਮੌਤਾਂ episode artwork
10/14/2026

ਆਸਟ੍ਰੇਲੀਆ ਅਤੇ ਜੌਰਡਨ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਗੈਸ ਬਰਾਮਦਕਾਰਾਂ ਲਈ ਘਰੇਲੂ ਸਪਲਾਈ ਰਾਖਵੀਂ ਰੱਖਣ ਦੀ ਤਜਵੀਜ਼, ਜਾਇਦਾਦ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ ਅਤੇ ਕਿਰਾਏ ਦੇ ਬਾਜ਼ਾਰ ਵਿੱਚ ਸਰਕਾਰੀ ਦਖ਼ਲ ਦੀ ਮੰਗ ਵੀ ਸੁਰਖੀਆਂ ਵਿੱਚ ਹੈ। ਬਲੂ ਮਾਊਂਟੇਨਜ਼ ਵਿੱਚ ਆਦਿਵਾਸੀ ਵਿਰਾਸਤੀ ਥਾਵਾਂ ਦੀ ਖੋਜ, ਭਾਰਤ ਵਿੱਚ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ ਅਤੇ ਬਿਹਾਰ ਵਿੱਚ ਕਿਸ਼ਤੀ ਹਾਦਸੇ ਦੀਆਂ ਖ਼ਬਰਾਂ ਵੀ ਅੱਜ ਦੀਆਂ ਅਹਿਮ ਖ਼ਬਰਾਂ ਦਾ ਹਿੱਸਾ ਹਨ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।


ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ, ਕੇਂਦਰ ਤੇ ਪੀ.ਟੀ.ਆਈ. ਵਿਚਾਲੇ ਤਣਾਅ ਵਧਿਆ
ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ, ਕੇਂਦਰ ਤੇ ਪੀ.ਟੀ.ਆਈ. ਵਿਚਾਲੇ ਤਣਾਅ ਵਧਿਆ episode artwork
10/14/2026

ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀ.ਟੀ.ਆਈ. ਦੀ ਖੈਬਰ ਪਖਤੂਨਖਵਾ ਸਰਕਾਰ ਅਤੇ ਸੰਘੀ ਸਰਕਾਰ ਵਿਚਾਲੇ ਵਧਦੇ ਸਿਆਸੀ ਟਕਰਾਅ ਦਰਮਿਆਨ ਸੂਬੇ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ ਕਰ ਦਿੱਤਾ ਗਿਆ ਹੈ। ਅੱਤਵਾਦ-ਵਿਰੋਧੀ ਨੀਤੀ ਅਤੇ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਚੱਲ ਰਹੇ ਮੱਤਭੇਦ ਇਸ ਫ਼ੈਸਲੇ ਦੇ ਕੇਂਦਰ ਵਿੱਚ ਹਨ। ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

#sbsaudiopodcast


ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤ
ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤ episode artwork
10/13/2026

ਆਸਟ੍ਰੇਲੀਆ ਵਿੱਚ ਅਕਤੂਬਰ ਮਹੀਨੇ ਨੂੰ 'ਮਾਨਸਿਕ ਸਿਹਤ' ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮਾਹਿਰਾਂ ਵੱਲੋਂ ਇਸੇ ਸਮਾਜਿਕ ਸਾਂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਕਿਉਂਕਿ ਨਵੀਂ ਖੋਜ ਲੋਕਾਂ ਵਿੱਚ ਆਪਣੇਪਣ ਦੀ ਭਾਵਨਾ ਘਟਣ ਵੱਲ ਇਸ਼ਾਰਾ ਕਰਦੀ ਹੈ। ਮੈਲਬਰਨ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਸੇਵਾਮੁਕਤ ਫ਼ੌਜੀ ਮੇਜਰ ਸਤਵਿੰਦਰ ਸਿੰਘ ਸਾਈਕਲਿੰਗ ਰਾਹੀਂ ਸਰਗਰਮ ਰਹਿਣ ਅਤੇ ਆਸਟ੍ਰੇਲੀਆ ਦੀ ਕੁਦਰਤੀ ਖੂਬਸੂਰਤੀ ਦਾ ਆਨੰਦ ਮਾਣਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਦੂਜੇ ਪਾਸੇ, ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਕਾਰਨ ਕਈ ਪਰਵਾਸੀਆਂ ਲਈ ਮਾਨਸਿਕ ਸਿਹਤ ਸਹਾਇਤਾ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ। ਅਜਿਹੇ ਵਿੱਚ ਭਾਈਚਾਰਕ ਗਰੁੱਪ ਆਪਸੀ ਮੇਲ-ਜੋਲ ਅਤੇ ਸਹਾਰੇ ਲਈ ਅਹਿਮ ਮੰਚ ਬਣ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

#sbsaudiopodcast


ਮੈਲਬਰਨ ਦੇ ਪਿਓ-ਪੁੱਤ ਦੀ ਇਹ ਜੋੜੀ, ਕਬੱਡੀ ਰਾਹੀਂ ਜੋੜ ਰਹੀ ਹੈ ਪੀੜ੍ਹੀਆਂ ਨੂੰ
ਮੈਲਬਰਨ ਦੇ ਪਿਓ-ਪੁੱਤ ਦੀ ਇਹ ਜੋੜੀ, ਕਬੱਡੀ ਰਾਹੀਂ ਜੋੜ ਰਹੀ ਹੈ ਪੀੜ੍ਹੀਆਂ ਨੂੰ episode artwork
10/13/2026

ਮੈਲਬਰਨ ਵਿੱਚ ਵੱਸਦੇ 21 ਸਾਲਾ ਅਸ਼ੀਸ਼ ਅਤੇ ਉਨ੍ਹਾਂ ਦੇ ਪਿਤਾ ਰਾਜੀਵ ਪੰਡਿਤ ਦੀ ਕਹਾਣੀ ਕਬੱਡੀ ਜਗਤ ਵਿੱਚ ਨਿਵੇਕਲੀ ਪਛਾਣ ਰੱਖਦੀ ਹੈ। ਦੋਵੇਂ ਨਾ ਸਿਰਫ਼ ਕਬੱਡੀ ਖੇਡਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਇਸ ਖੇਡ ਦੇ ਗੁਰ ਵੀ ਸਿਖਾਉਂਦੇ ਹਨ। ਭਾਰਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਬੱਡੀ ਦੇ ਮੈਦਾਨਾਂ ਵਿੱਚ ਜਿੱਤਾਂ ਦਰਜ ਕਰਨ ਅਤੇ ਸਨਮਾਨ ਹਾਸਲ ਕਰਨ ਵਾਲੀ ਪਿਓ-ਪੁੱਤ ਦੀ ਇਹ ਜੋੜੀ ਹੁਣ ਇਸ ਖੇਡ ਰਾਹੀਂ ਪੰਜਾਬੀ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਮਿਸਾਲ ਵੀ ਬਣ ਰਹੀ ਹੈ।

#sbsaudiopodcast


ਖ਼ਬਰਨਾਮਾ: ਸਿਹਤ ਕਰਮਚਾਰੀਆਂ ਦੀ ਬਿਹਤਰ ਤਨਖਾਹ ਲਈ $630 ਮਿਲੀਅਨ ਦਾ ਨਿਵੇਸ਼; ਇਰਾਕ ਹਿਰਾਸਤ ਤੋਂ ਬਾਅਦ ਆਸਟ੍ਰੇਲੀਆਈ ਇੰਜੀਨੀਅਰ ਨੇ ਤੋੜੀ ਚੁੱਪੀ
ਖ਼ਬਰਨਾਮਾ: ਸਿਹਤ ਕਰਮਚਾਰੀਆਂ ਦੀ ਬਿਹਤਰ ਤਨਖਾਹ ਲਈ $630 ਮਿਲੀਅਨ ਦਾ ਨਿਵੇਸ਼; ਇਰਾਕ ਹਿਰਾਸਤ ਤੋਂ ਬਾਅਦ ਆਸਟ੍ਰੇਲੀਆਈ ਇੰਜੀਨੀਅਰ ਨੇ ਤੋੜੀ ਚੁੱਪੀ episode artwork
10/13/2026

ਫੈਡਰਲ ਸਰਕਾਰ ਨੇ ਸਿਹਤ, ਅਪਾਹਜਤਾ ਅਤੇ ਭਾਈਚਾਰਕ ਸੇਵਾਵਾਂ ਦੇ 4,60,000 ਤੋਂ ਵੱਧ ਕਰਮਚਾਰੀਆਂ ਲਈ ਤਨਖਾਹਾਂ ਅਤੇ ਕੰਮਕਾਜੀ ਹਾਲਾਤ ਸੁਧਾਰਣ ਵਾਸਤੇ $630 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਆਸਟ੍ਰੇਲੀਆਈ ਇੰਜੀਨੀਅਰ ਰੌਬਰਟ ਪੈਥਰ ਨੇ ਇਰਾਕ ਵਿੱਚ ਚਾਰ ਸਾਲ ਤੋਂ ਵੱਧ ਸਮੇਂ ਦੀ ਹਿਰਾਸਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਗੱਲ ਸਾਂਝੀ ਕੀਤੀ ਹੈ। ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ।

#sbsaudiopodcast


ਪੰਜਾਬੀ ਡਾਇਰੀ : ਮੁੱਖ ਮੰਤਰੀ ਦਫ਼ਤਰ ਦੀ ਸੀਬੀਆਈ ਜਾਂਚ, 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਪੰਜਾਬੀ ਡਾਇਰੀ : ਮੁੱਖ ਮੰਤਰੀ ਦਫ਼ਤਰ ਦੀ ਸੀਬੀਆਈ ਜਾਂਚ, 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ episode artwork
10/13/2026

‘ਪੰਜਾਬੀ ਡਾਇਰੀ’ ਦੇ ਇਸ ਪੌਡਕਾਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਨਾਲ ਜੁੜੀ ਖ਼ਬਰ ਦੀ ਪੜਚੋਲ ਕੀਤੀ ਗਈ ਹੈ। ਇਸ ਦੇ ਨਾਲ ਹੀ, 22 ਤੋਂ 27 ਅਕਤੂਬਰ ਤੱਕ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਮਾਮਲੇ ਨੂੰ ਵੀ ਇਸ ਪੌਡਕਾਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਅਹਿਮ ਖ਼ਬਰਾਂ ਦੇ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।

#sbsaudiopodcast


ਮੈਲਬਰਨ ਪਹੁੰਚੇ ਹਰਦੀਪ ਗਰੇਵਾਲ ਨੇ SBS Punjabi ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
ਮੈਲਬਰਨ ਪਹੁੰਚੇ ਹਰਦੀਪ ਗਰੇਵਾਲ ਨੇ SBS Punjabi ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ episode artwork
10/12/2026

ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਮੈਲਬਰਨ ਫੇਰੀ ਦੌਰਾਨ SBS Punjabi ਨਾਲ ਵਿਸ਼ੇਸ਼ ਮੁਲਾਕਾਤ ਵਿੱਚ ਆਪਣੇ ਕਲਾਤਮਕ ਸਫ਼ਰ, ਸੰਗੀਤ ਤੋਂ ਸਿਨੇਮਾ ਤੱਕ ਦੇ ਤਜਰਬਿਆਂ ਅਤੇ ਫ਼ਿਲਮਾਂ ਪ੍ਰਤੀ ਆਪਣੇ ਨਜ਼ਰੀਏ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦੌੜਾਕ’ ਦੇ ਸੰਦਰਭ ਵਿੱਚ ਵੀ ਆਪਣੇ ਵਿਚਾਰ ਸਾਂਝੇ ਕੀਤੇ।

#sbsaudiopodcast


ਖ਼ਬਰਨਾਮਾ: ATO ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਦੀ ਯੋਜਨਾ ਰੱਦ ਕਰਨ ਦੀ ਮੰਗ ਤੋਂ ਲੈ ਕੇ ਬੁਸ਼ਫਾਇਰ ਦੇ ਖ਼ਤਰੇ ਤੱਕ ਦੀਆਂ ਅਹਿਮ ਖ਼ਬਰਾਂ
ਖ਼ਬਰਨਾਮਾ: ATO ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਦੀ ਯੋਜਨਾ ਰੱਦ ਕਰਨ ਦੀ ਮੰਗ ਤੋਂ ਲੈ ਕੇ ਬੁਸ਼ਫਾਇਰ ਦੇ ਖ਼ਤਰੇ ਤੱਕ ਦੀਆਂ ਅਹਿਮ ਖ਼ਬਰਾਂ episode artwork
10/12/2026

ਖ਼ਬਰਨਾਮਾ ਦੇ ਇਸ ਪੌਡਕਾਸਟ ਵਿੱਚ ਏ.ਟੀ.ਓ. ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਲਾਉਣ ਦੀ ਯੋਜਨਾ ਨੂੰ ਰੱਦ ਕਰਨ ਦੀ ਉੱਠ ਰਹੀ ਮੰਗ ਨਾਲ ਜੁੜੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ, ਆਸਟ੍ਰੇਲੇਸ਼ੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕੌਂਸਲ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬੁਸ਼ਫਾਇਰ ਦੇ ਖ਼ਤਰੇ ਸਬੰਧੀ ਜਾਰੀ ਚੇਤਾਵਨੀਆਂ ਅਤੇ ਭਾਰਤ ਵਿੱਚ ਕੌਕਰੇਚ ਜਨਤਾ ਪਾਰਟੀ ਵੱਲੋਂ ਨਵੀਂ ਦਿੱਲੀ ਵਿੱਚ ਕੀਤੇ ਗਏ ਪ੍ਰਦਰਸ਼ਨ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ…

#sbsaudiopodcast


ਅਖਾਣ ਕਹਾਣੀ: ਜਾਣੋ 'ਸਾਖ ਸੋਨਾ, ਪ੍ਰੀਤ ਪਿੱਤਲ' ਦਾ ਮਤਲਬ ਅਤੇ ਇਤਿਹਾਸ
ਅਖਾਣ ਕਹਾਣੀ: ਜਾਣੋ 'ਸਾਖ ਸੋਨਾ, ਪ੍ਰੀਤ ਪਿੱਤਲ' ਦਾ ਮਤਲਬ ਅਤੇ ਇਤਿਹਾਸ episode artwork
10/12/2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸਾਖ ਸੋਨਾ, ਪ੍ਰੀਤ ਪਿੱਤਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।

#sbsaudiopodcast


ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਦੇ ਮੁੱਦਿਆਂ ’ਤੇ ਖ਼ਾਸ ਗੱਲਬਾਤ
ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਦੇ ਮੁੱਦਿਆਂ ’ਤੇ ਖ਼ਾਸ ਗੱਲਬਾਤ episode artwork
10/11/2026

SBS ਨੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਸਮੇਤ ਸੂਬੇ ਦੇ ਅਹਿਮ ਮਸਲਿਆਂ ’ਤੇ ਵਿਸ਼ੇਸ਼ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਵਿਕਟੋਰੀਆ ਦੀਆਂ ਸੜਕਾਂ ਦੀ ਮਾੜੀ ਹਾਲਤ, ਲੇਬਰ ਸਰਕਾਰ ਦੀ ਪਰਵਾਸ ਘਟਾਉਣ ਸਬੰਧੀ ਨੀਤੀ, ਰਹਿਣ-ਸਹਿਣ ਦੇ ਵੱਧ ਰਹੇ ਖ਼ਰਚੇ, ਵਨ ਨੇਸ਼ਨ (One Nation) ਵੱਲ ਲੋਕਾਂ ਦੇ ਵੱਧਦੇ ਰੁਝਾਨ ਅਤੇ ਆਗਾਮੀ ਰਾਜ ਚੋਣਾਂ ਬਾਰੇ ਚਰਚਾ ਕੀਤੀ ਗਈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ।

#sbsaudiopodcast


ਅਖਾਣ ਕਹਾਣੀ: ਜਾਣੋ 'ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ' ਦਾ ਮਤਲਬ ਅਤੇ ਇਤਿਹਾਸ
ਅਖਾਣ ਕਹਾਣੀ: ਜਾਣੋ 'ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ' ਦਾ ਮਤਲਬ ਅਤੇ ਇਤਿਹਾਸ episode artwork
10/11/2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

#sbsaudiopodcast


ਅਖਾਣ ਕਹਾਣੀ: ਜਾਣੋ 'ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ' ਅਖਾਣ ਦਾ ਮਤਲਬ ਅਤੇ ਇਤਿਹਾਸ
ਅਖਾਣ ਕਹਾਣੀ: ਜਾਣੋ 'ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ' ਅਖਾਣ ਦਾ ਮਤਲਬ ਅਤੇ ਇਤਿਹਾਸ episode artwork
10/10/2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।

#sbsaudiopodcast